Monday, March 7, 2011

ਹਾਏ ਓਏ ...ਕਨੇਡਾ ਵਾਲੀ....


                       ਬੱਸ ਪੁਛੋ ਨਾ ਜੀ .....ਕੌਣ ਸੀ ,ਕਿਵੇਂ ਸੀ ,ਕਿਥ੍ਹੇ  ਸੀ.....ਸਿਰਫ ਐਨਾ ਹੀ ਕਾਫੀ ਹੈ ਕਿ ਕਨੇਡਾ ਵਾਲੀ ਸੀ.......
ਓਹਦੇ ਕਰਕੇ ਹੀ ਤਾ ਕਿਸ਼ਾਨ੍ਪੁਰਿਆ ਇਹ ਬਲਾਗ ਆਪਣੀ ਮਾਤ-ਭਾਸ਼ਾ ਪੰਜਾਬੀ ਵਿੱਚ ਲਿਖਣ ਦਾ ਨਿਮਾਣਾ ਯਤਨ ਕਰ ਰਿਹਾ .
        ਗੱਲ ਸ਼੍ਰੀ ਮੁਕਤਸਰ ਸਾਹਿਬ ਦੀ ਹੈ, ਯਾਣੀ ਕਿ  ਨਾਨ੍ਕੇਆਂ ਦੀ. ਸ਼ੁਭ ਅਵਸਰ ਸੀ ਵੀਰ ਦੇ ਵਿਆਹ ਦਾ ਤੇ ਵੇਲਾ ਸੀ ਜਾਗੋ
ਹਾਏ ਓਏ ...ਕਨੇਡਾ ਵਾਲੀ....
ਦਾ,ਫੁੱਲ ਖੜਕਾਟ ਪੈ ਰਿਹਾ ਸੀ.ਮੰਡੀਰ ਟੱਲੀ ਤੇ ਦੂਜੇ ਪਾਸੇ ਓਹ੍ਹ ਕੱਲੀ ਬੋਲੀਆਂ ਤੇ ਬੋਲੀਆਂ ਟੰਗੀ ਜਾ ਰਹੀ ਸੀ.ਬਾਈ ਜੀ ਮੈਂ ਕੇਹਾ ਇੰਜ ਜਾਪਦਾ ਸੀ ਜਿਓਂ ਠੇਠ ਮਲਵਈ ਜੱਟੀ ਹੋਵੇ.ਸੂਟ ਕਾਲਾ ਤੇ ਨਖਰਾ ਬਾਲਾ ...ਬੰਬ ਸਿੱਟ ਪਟੋਲਾ ਸੀ.
                    ਵੀਰ ਮੇਰੇਆ ਆਪਣੇ ਵੀ ਫ਼ੇਰ ਲੱਗੇ ਸੀ ਅੰਗ੍ਰੇਜੀ ਦੇ .ਕਿਸ਼ਾਨ੍ਪੁਰਿਆ ਵੀ ਮੈਦਾਨ ਚ ਨਿਤਰਿਆ ਤੇ ਸਿੱਟ ਤੀ ਬੋਲੀ,              
                      'ਅਖੇ,ਚਿੱਟਾ ਕੁਕੜ ਬਨੇਰੇ ਤੇ  ,
                      ਨੀ ਕਾਲੇ ਸੂਟ ਆਲੀਏ,ਮੁੰਡਾ ਆਸ਼ਾਕ ਤੇਰੇ ਤੇ.'
ਲੈ ਬਈ ਫੇਰ ਕਿ ਸੀ ,ਸਭ ਮੇਰੇ ਮੁੰਹ ਵੱਲ ਝਾਕਣ .ਮੈਂ ਤਾਂ ਲਿਸਾ ਜੇਹਾ ਹੋ ਕੇ ਪਛਾਂ ਜਾ ਕੇ ਖੱਲੋ ਗਿਆ.ਸ਼ਰਾਬੀ ਕਰੇ ਖਰਾਬੀ ,ਖੈਰ ਜੋ ਵੀ ਸੀ ਗੱਲ ਓਹਦੇ ਨੋਟਿਸ ਚ ਆ ਗਈ .ਹੁਣ ਤਾਂ ਝਾਤੀਆਂ ਮਾਰ-ਮਾਰ ਕੇ ਬੋਲੀਆਂ ਪਾਉਣ ਲੱਗ   ਪਈ ਸੀ.ਬੱਸ ਫੇਰ ਕਿ ,ਜਿਦਰ  ਓਹ ਓਦਰ ਯਾਰ ,ਓਹ ਘੇਰੇ  ਚ ਨੱਚੇ ਤੇ ਯਾਰ ਘੇਰੇ  ਤੋਂ ਬਾਰ੍ਹ.ਧਰਮ ਨਾਲ ਏਓਂ ਜਾਪਦਾ ਸੀ ਜਿਵੇਂ ਫੱਗਣ ਚ ਮਾਘ ਦਾ ਮੇਲਾ ਲੱਗ  ਗਇਆ ਹੋਵੇ .

ਅਗਲੇ ਦਿਨ ਸੂਟ-ਬੂਟ ਪਾ ਕੇ ਯਾਰ ਸਭ ਤੋਂ  ਪਹਿਲਾਂ ਤਿਆਰ ਬਰ ਤਿਆਰ ਖੜੇ ਪਰ ਜੱਟੀ ਦਾ ਕਿੱਤੇ ਨਾਮੋ-ਨਿਸ਼ਾਨ ਹੀ ਨਾ.ਨਾ ਬਾਰਾਤ ਨਾਲ ,ਨਾ ਪੇਲ੍ਸ ਚ.ਸਭਨਾ  ਦੇ ਚੇਹਰੇ ਖਿੜੇ ਪਰ ਕਿਸ਼ਾਨ੍ਪੁਰਿਆ ਮੁਰ੍ਜਾਏ ਫੁੱਲ ਵਾਂਗ ,ਨਾਲ ਹੀ ਮੁੰਡੀਰ ਖੜੀ ਗੱਲਾਂ ਕਰ ਰ੍ਹੀ ਸੀ ਕੇ ਕੈਨੇਡਾ ਤੋਂ ਪੁਰਜਾ ਆਇਆ ਬਾਲਾ ਹੀ ਸੋਹਣਾ,ਇੱਕ ਤੁਰਦਾ ਫਿਰਦਾ P.R ਦਾ SOURCE  .ਜਿਹੜਾ ਪੱਟ ਗਿਆ ਸਮਜੋ CANADIAN ਬਣ ਗਿਆ .ਕਨੇਡਾ ਜਾਣ ਦਾ ਕੀੜਾ ਤਾਂ ਬਾਕੀ ਪੰਜਾਬੀਆਂ ਵਾਂਗਰ ਯਾਰਾਂ ਨੂੰ ਵੀ ਸੀ ਪਰ ਇਹ ਸੋਚ ਕੇ ਕੀੜਾ ਮਰ ਗਿਆ ਕੇ ਕਨੇਡਾ ਵਾਲੀ ਕਿਥ੍ਹੇ LINE ਦੇਊ.

ਧਿਆਨ ਫੇਰ ਜੱਟੀ ਵੱਲ ਚਲਾ ਗਿਆ ,ਆਪਣੀ ਤਾਂ ਓਹ ਹੀ ਕਨੇਡਾ ਵਾਲੀ ਸੀ.ਹਾਲੇ ਗਾਜਰ ਦੇ ਜੂਸ ਦਾ ਗਲਾਸ ਮੂੰਹ ਨੂੰ ਲਾਇਆ  ਹੀ ਸੀ ਕਿ ਪਰਾਂ ਨੂੰ ਓਹ ਵੀ ਨੀਲੇ ਸੂਟ ਚ ਜੂਸ ਦਾ ਗਲਾਸ ਮੂੰਹ ਨੂੰ ਲਾਈ  ਖੜੀ ਸੀ. ਅੱਖਾਂ ਨਾਲ ਅੱਖਾਂ ਮਿਲੀਆਂ ਤੇ ਮੈਨੂੰ ਲੱਗਾ ਕਿ ਓਹਨੇ ਵੀ ਪਛਾਣ ਲਿਆ ,ਬੱਸ ਫੇਰ ਕੀ ,ਜਿਦਰ  ਓਹ ਓਦਰ ਯਾਰ...ਚਲ ਤੇਰੀ ਦੀ ....
ਓਹ ਸਟੇਜ ਤੇ ਆਪਾਂ ਸਟੇਜ ਤੇ ,ਓਹ ਡਾੰਸ ਫ੍ਲੋਰ ਤੇ ਆਪਾਂ ਫ੍ਲੋਰ ਤੇ.
                        
ਡੋਲੀ ਦਾ ਵੇਲਾ ਤੇ ਕਰਦੇ ਕਰੋਉਂਦੇ ਰੱਬ ਦਾ ਨਾ ਲੈ ਕੇ ਆਪਾਂ ਓਹ ਕਰ ਦਿੱਤਾ ਜੋ ਅਜੇ ਤੱਕ ਨੀ ਸੀ ਕੀਤਾ ,ਮੋਬੈਲ ਨੰਬਰ ਫੜਾ ਤਾ(ਸਭ ਫ਼ਿਰੋਜ਼੍ਪੁਰਿਏ  ਤੇ ਮੋਗੇ ਵਾਲੇ ਦੀ ਦਿੱਤੀ ਹਵਾ ਸਦਕੇ).ਹੁਣ ਆਉਂਦਾ -ਹੁਣ ਆਉਂਦਾ ਕਰਦੇ -ਕਰਦੇ ਫੋਨ ਨਾ ਆਇਆ.ਸਭ ਉਮੀਦਾਂ ਤੇ ਪਾਣੀ ਪਿਆ ਜਾਪ ਰਿਹਾ ਸੀ ,ਕਿ ਅਗਲੇ ਦਿਨ ਰਾਤ ਨੂੰ ਟਲੀ ਖੜਕੀ .
'ਹੇੱਲੋ,who is it ,ਕੌਣ'-ਇੰਜ ਲਗਾ ਜਿਵੇਂ ਕੋਈ ਬਾਹਰਲੀ ਕੁੜੀ ਹੋਵੇ,ਸੌਂ ਬਾਬੇ ਦੀ ਬਾਲੀ ਸੋਹਣੀ ਅੰਗ੍ਰੇਜੀ ਬੋਲੀ ਸੀ.ਅਗੇ ਤਾ ਆਪਾਂ ਕਦੇ ਪਿਆਰ ਨਾਲ ਗੱਲ ਨੀ ਸੀ ਕੀਤੀ ਪਰ ਮੱਲੋ-ਮੱਲੀ ਬੱਦੋ -ਬੱਦੀ ਮੇਰੇ ਮੂੰਹੋ ਨਿਕਲ ਗਿਆ
,'ਜੀ ਮੈਂ ਕਿਸ਼ਾਨ੍ਪੁਰਿਆ,ਤੇ ਤੁਸੀਂ ......'
'ਜੀ ਮੈਂ ਵਿਆਹ ਵਾਲੀ,ਜਿਦ੍ਹੇ ਪਿਛੇ ਤੁਸੀਂ COAT -.PANT ਪਾ ਕੇ ਘੁਮ ਰੇ ਸੀ ..'
'ਹਾਹਾ ...ਅਛਾ ਜੀ,ਚਲੋ ਮੰਨ ਲੈਨੇ ਹਾਂ,ਧੰਨਵਾਦ ਫੋਨ ਕਰਨ ਲਈ'
'That's alright ,ਮੈਂ ਸਿਰਫ ਤੋਹਾਨੂੰ  ਇਹ ਦਸਨ ਲਈ ਫੋਨ ਕੀਤਾ ਹੈ ਕਿ ਮੈਂ already Committed ਹਾਂ.I am sorry ਮੈਂ ਤੋਹਾਨੂੰ No ਕਿਹ ਰਹੀ ਹਾਂ.'
'ਕੋਈ ਗੱਲ ਨੀ ਜੀ ,ਤੁਸੀਂ ਨੋਟਸ ਤਾਂ ਕੀਤਾ ,ਤੁਹਾਡਾ ਸੁਬਾਹ ਤਾਂ ਬਿਲਕੁਲ ਬਹਾਰ੍ਲੇਇਆ ਵਰਗਾ ਹੈ,ਤੇ ਤੋਹਾਡੀ ਬੋਲੀ ਵੀ...'
'Thanks ਜੀ ...ਵੈਸੇ ਮੈਂ ਅੱਜ ਆਪਣੀ Family ਨਾਲ ਜਾ ਰਹੀ ਹਾਂ ,So  ਤੋਹਾਨੂੰ  ਜਾਂਦੇ ਜਾਂਦੇ bye and ਬੇਸ੍ਟ of luck ਫ਼ੋਰ your future .'
'ਪਰ ਤੁਸੀਂ ਜਾ ਕਿਥੇ  ਰਹੇ ਹੋਂ,ਆਪਣੇ ਪਿੰਡ '
'ਜੀ My ਪਿੰਡ VANCOUVER '
ਇਹ ਕਹਿ ਕਿ ਓਹਦਾ ਫੋਨ Busy ਆਉਣ ਲੱਗ ਪਿਆ .ਮੇਰਾ ਦਿਲ ਕਾਉੰ-ਮਾਉੰ ਕਰਨ ਲਗ ਪਿਆ ਕਿਓਂਕਿ ਕੇਹੜਾ ਪੰਜਾਬੀ ਹੈ ਜਿਸ ਨੂੰ ਇਹ ਨੀ ਪਤਾ ਕੇ VANCOUVER ਕਿਥੇ ਹੈ.
ਵਾਰੀ-ਵਾਰੀ P.R ,Canada ਦਿਮਾਗ ਚ ਘੁਮੰਣ ਲੱਗਾ .
ਬੜਾ ਫੋਨ ਮਿਲਾਇਆ ਪਰ ਪਿਹਲਾ Busy ਤੇ ਫੇਰ Switched off ਆਉਣ ਲੱਗਾ.
ਜੇ ਨਾ ਦਸਦੀ ਫੇਰ ਇਹਨਾ ਦੁਖ ਨੀ ਸੀ ਹੋਣਾ ,ਪਰ ਹੁਣ ਤਾਂ 'ਹਾਏ ਓਏ ...ਕਨੇਡਾ ਵਾਲੀ.... ਹਾਏ ਓਏ ...ਕਨੇਡਾ ਵਾਲੀ.... ' ਕਹਿ ਕੇ ਕਿਸ਼ਾਨ੍ਪੁਰਿਆ ਜਖਮਾਂ ਤੇ ਫੂਕਾਂ ਮਾਰਦਾ ਹੈ.
 
NOTE-ਇਹ ਕਾਲਪਨਿਕ ਕਹਾਣੀ ਹੈ.
          -It is a fictional story.

No comments:

Post a Comment